¡Sorpréndeme!

SGPC | SGPC ਦਾ ਵੱਡਾ ਐਕਸ਼ਨ ! ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਧਿਕਾਰੀਆਂ ਦੇ ਕੀਤੇ ਤਬਾਦਲੇ | Oneindia Punjabi

2025-03-13 3 Dailymotion

ਨਵੇਂ ਜੱਥੇਦਾਰ ਦੇ ਸੇਵਾ ਸੰਭਾਲਦੇ ਹੀ
SGPC ਦਾ ਵੱਡਾ ਐਕਸ਼ਨ!

#SGPC #shriakaltakhtsahib #jathedargargaj

ਨਵੇਂ ਜੱਥੇਦਾਰ ਦੀ ਨਿਯੁਕਤੀ ਪਿੱਛੋਂ SGPC ਦਾ ਵੱਡਾ ਐਕਸ਼ਨ ਨੂੰ ਦੇਖਣ ਮਿਲਿਆ ਹੈ | ਦੱਸ ਦਈਏ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਮੀਡੀਆ ਰਿਪੋਰਟਸ ਮੁਤਾਬਿਕ ਸਾਬਕਾ ਜੱਥੇਦਾਰ ਦੇ PA ਰਹੇ ਜਸਪਾਲ ਸਿੰਘ ਤੇ ਅਧਿਕਾਰੀ ਗੁਰਵੇਲ ਸਿੰਘ ਦੋਵਾਂ ਅਧਿਕਾਰੀਆਂ ਦੀਆਂ ਬਦਲੀਆ ਕਰ ਦਿੱਤੀਆ ਗਈਆ ਹਨ । ਪਿੱਛਲੇ ਦਿਨੀਂ SGPC ਦੀ ਅੰਤ੍ਰਿਗ ਕਮੇਟੀ ਦੇ ਫ਼ੈਸਲੇ ਪਿੱਛੋਂ ਕੁਲਦੀਪ ਸਿੰਘ ਗੜਗੱਜ ਨੇ ਕਾਰਜਕਾਰੀ ਜੱਥੇਦਾਰ ਦੀ ਦੇਵ ਸੰਭਾਲੀ | ਜਿਸ ਤੋਂ ਬਾਅਦ ਲਗਾਤਾਰ ਵਿਵਾਦ ਚੱਲ ਰਿਹਾ ਹੈ ਤੇ ਹੁਣ ਇਸ ਵਿਚਾਲੇ SGPC ਨੇ ਵੱਡਾ ਐਕਸ਼ਨ ਲਿਆ | ਦੱਸ ਦਈਏ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ | ਜਸਪਾਲ ਸਿੰਘ ਹੁਣ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਾਂ 'ਚ ਮੈਨੇਜਰ ਵਜੋਂ ਡਿਊਟੀ ਨਿਭਾਣਗੇ, ਜਦ ਕਿ ਗੁਰਵੇਲ ਸਿੰਘ ਨੂੰ ਸ੍ਰੀ ਦਰਬਾਰ ਸਾਹਿਬ ਦੇ ਅਕਾਊਂਟ ਬਰਾਂਚ ਦੇ ਵਿੱਚ ਤੈਨਾਤ ਕੀਤੇ ਗਏ ਹਨ। ਜਸਪਾਲ ਸਿੰਘ ਦੀ ਥਾਂ 'ਤੇ ਸਿੱਖ ਰੈਫਰੈਂਸ ਲਾਇਬਰੇਰੀ ਦੇ ਇੰਚਾਰਜ ਬਗੀਚਾ ਸਿੰਘ ਨੂੰ ਸਕੱਤਰੇਤ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਿਯੁਕਤ ਕੀਤਾ ਗਿਆ ਹੈ। ਜਸਪਾਲ ਸਿੰਘ ਅਤੇ ਅਧਿਕਾਰੀ -ਗੁਰਵੇਲ ਸਿੰਘ ਦੋਨਾਂ ਦੀਆਂ ਤੁਰੰਤ ਪ੍ਰਭਾਵ ਦੇ ਨਾਲ ਅੱਜ ਬਦਲੀਆਂ ਕਰ ਦਿੱਤੀਆਂ ਗਈਆਂ ਹਨ।


#NewJathedar #SGPC #ActionTaken #SikhLeadership #ReligiousAffairs #SGPCAction #PunjabNews #SikhCommunity #BreakingNews #ReligiousLeadership #latestnews #trendingnews #updatenews #newspunjab #punjabnews #oneindiapunjabi

~PR.182~